ਪਟਿਆਲਾ ਸ਼ਹਿਰ Patiala City
ਸਾਡੇ ਬਾਰੇ
ਪਟਿਆਲਾ ਉੱਤਰੀ ਭਾਰਤ ਦੇ ਦੱਖਣ ਪੂਰਬੀ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਰਾਜ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪਟਿਆਲਾ ਜ਼ਿਲ੍ਹੇ ਦੀ ਪ੍ਰਸ਼ਾਸਕੀ ਰਾਜਧਾਨੀ ਹੈ। ਪਟਿਆਲਾ, ਕਿਲਾ ਮੁਬਾਰਕ ਦੇ ਆਲੇ ਦੁਆਲੇ ਸਥਿਤ ਹੈ। ਇਹ 'ਬਾਬਾ ਆਲਾ ਸਿੰਘ' ਦੁਆਰਾ ਵਸਾਇਆ ਗਿਆ ਸੀ, ਜਿਨ੍ਹਾਂ ਨੇ 1763 ਵਿਚ ਪਟਿਆਲਾ ਰਿਆਸਤ ਦੇ ਸ਼ਾਹੀ ਖ਼ਾਨਦਾਨ ਦੀ ਸਥਾਪਨਾ ਕੀਤੀ ਸੀ। ਸੱਭਿਆਚਾਰ ਵਿੱਚ, ਇਹ ਸ਼ਹਿਰ ਆਪਣੇ ਪਰੰਪਰਾਗਤ ਪਟਿਆਲਾ-ਸ਼ਾਹੀ ਪੱਗ, ਪਰਾਂਦਾ, ਪਟਿਆਲਾ ਸਲਵਾਰ, ਜੁੱਤੀ ਅਤੇ ਪਟਿਆਲਾ ਪੈੱਗ ਲਈ ਮਸ਼ਹੂਰ ਹੈ। ਪਟਿਆਲਾ 30.32 ਉੱਤਰ 76.40 ਪੂਰਬ ਤੇ ਸਥਿਤ ਹੈ। ਇਸਦੀ ਔਸਤ ਉਚਾਈ ਸਮੁੰਦਰੀ ਪੱਧਰ ਤੋਂ 250 ਮੀਟਰ (820 ਫੁੱਟ) ਹੈ। ਪੈਪਸੂ ਦੀ ਛੋਟੀ ਹੋਂਦ ਦੌਰਾਨ, ਪਟਿਆਲਾ ਨੇ ਇਸ ਦੀ ਰਾਜਧਾਨੀ ਵਜੋਂ ਕੰਮ ਕੀਤਾ।
About Us
Patiala is a city in south-eastern Punjab, in northern India. It is the fourth largest city in the state and is the administrative capital of Patiala district. Patiala is located around the Qila Mubarak (the Fortunate Castle). It was constructed by chieftain 'Baba Ala Singh', who founded the royal dynasty of the Patiala State in 1763.
In popular culture, the city remains famous for its traditional Patiala-Shahi turban (a type of headgear), paranda (a tasselled tag for braiding hair), patiala salwar (a type of female trousers), jutti (a type of footwear) and Patiala peg (a measure of liquor). Patiala is located at 30.32°N 76.40°E. It has an average elevation of 250 metres (820 feet). During the short existence of PEPSU, Patiala served as its capital city.
ਆਕਰਸ਼ਣ ਦੇ ਕੇਂਦਰ Tourist attractions
ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ
ਇਹ ਗੁਰਦੁਆਰਾ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਹ ਬੱਸ ਸਟੈਂਡ, ਪਟਿਆਲਾ ਦੇ ਬਹੁਤ ਨੇੜੇ ਸਥਿਤ ਹੈ। ਸਥਾਨਿਕ ਪਰੰਪਰਾ ਅਨੁਸਾਰ ਗੁਰਦੁਆਰੇ ਵਿਚ ਇਕ ਪੁਰਾਣੀ ਹੱਥ ਲਿਖਤ ਦਸਤਾਵੇਜ਼ ਸੁਰੱਖਿਅਤ ਹੈ। ਰਿਵਾਇਤ ਦੇ ਅਨੁਸਾਰ ਗੁਰੂ ਤੇਗ ਬਹਾਦੁਰ ਜੀ ਸੈਫ਼ਾਬਾਦ (ਹੁਣ ਬਹਾਦੁਰਗੜ੍ਹ) ਵਿਖੇ ਸਨ ਜਦੋਂ ਲਹਿਲ ਪਿੰਡ ਦਾ ਇੱਕ ਵਿਅਕਤੀ ਭਾਗ ਰਾਮ, ਉਹਨਾਂ ਕੋਲ ਗਿਆ ਅਤੇ ਉਸਨੇ ਗੁਰੂ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਹ ਲਹਿਲ ਪਿੰਡ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਤਾਂ ਜੋ ਓਥੋਂ ਦੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੋ ਜਾਣ। ਉਥੋਂ ਦੇ ਲੋਕ ਇੱਕ ਲੰਮੇ ਅਰਸੇ ਤੋਂ ਕਈ ਬਿਮਾਰੀਆਂ ਤੋਂ ਪੀੜ੍ਹਤ ਸਨ। ਗੁਰੂ ਜੀ ਮਾਘ ਸੁਦੀ 5, 1728 ਬਿਕਰਮ / 24 ਜਨਵਰੀ 1672 ਨੂੰ ਪਿੰਡ ਵਿੱਚ ਪਹੁੰਚੇ ਅਤੇ ਇੱਕ ਛੱਪੜ ਦੇ ਨੇੜੇ ਇੱਕ ਬੋਹੜ ਦੇ ਦਰਖਤ ਥੱਲੇ ਰਹੇ। ਪਿੰਡ ਦੀ ਬੀਮਾਰੀ ਥੰਮ ਗਈ ਅਤੇ ਉਹ ਜਗ੍ਹਾ ਜਿੱਥੇ ਗੁਰੂ ਤੇਗ ਬਹਾਦੁਰ ਬੈਠੇ ਸਨ, ਨੂੰ ਦੁਖ ਨਿਵਾਰਨ ਵਜੋਂ ਜਾਣਿਆ ਜਾਣ ਲੱਗਾ, ਜਿਸਦਾ ਸ਼ਾਬਦਿਕ ਅਰਥ ਦੁੱਖਾਂ ਦਾ ਅੰਤ ਕਰਨ ਵਾਲਾ ਸੀ। ਸ਼ਰਧਾਲੂਆਂ ਨੂੰ ਸ਼ਰਧਾ ਨਾਲ ਜੁੜੇ ਸਰੋਵਰ ਵਿਚ ਪਾਣੀ ਤੋਂ ਠੀਕ ਹੋਣ ਦੇ ਗੁਣਾਂ ਵਿਚ ਵਿਸ਼ਵਾਸ ਹੈ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੇ ਪੰਚਮੀ ਦਾ ਮੇਲਾ ਬੜੀ ਧੂਮ ਧਾਮ ਨਾਲ ਲਗਦਾ ਹੈ। ਇਹ ਹਾਲੇ ਵੀ ਮੰਨਿਆ ਜਾਂਦਾ ਹੈ ਕਿ 5 ਲਗਾਤਾਰ ਪੰਚਮੀ 'ਇਸ਼ਨਾਨ' ਦੁਆਰਾ ਕਿਸੇ ਤਰ੍ਹਾਂ ਦੀ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ। ਸ਼ਹਿਰ ਨਿਵਾਸੀ ਸਵੇਰੇ-ਸ਼ਾਮ ਇਥੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਜਿਹੜੀ ਵੀ ਸ਼ਖਸ਼ੀਅਤ ਪਟਿਆਲਾ ਆਉਂਦੀ ਹੈ, ਉਹ ਇਥੇ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰਕੇ ਜਾਂਦੀ ਹੈ।
Gurdwara Dukh Nivaran Sahib, Patiala
It is situated very close to Bus Stand, Patiala. According to local tradition, supported by an old handwritten document preserved in the Gurdwara, one Bhag Ram, a jhivar of Lehal, waited upon ninth guru of Sikhs Guru Tegh Bahadur during his sojourn at Saifabad (now Bahadurgarh), and made the request that he might be pleased to visit and bless his village so that its inhabitants could be rid of a serious and mysterious sickness which had been their bane for a long time. The Guru visited Lehal on Magh sudi 5, 1728 Bikram/24 January 1672 and stayed under a banyan tree by the side of a pond. The sickness in the village subsided. The site where Guru Tegh Bahadur had sat came to be known as Dukh Nivaran, literally meaning eradicator of suffering. Devotees have faith in the healing qualities of water in the sarovar attached to the shrine. It is still believed that any kind of illness can be cured by 'ishnaan' on 5 consecutive panchmi
ਗੁਰਦੁਆਰਾ ਮੋਤੀ ਬਾਗ਼ ਸਾਹਿਬ
ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਸ਼ਹਿਰ ਵਿਚ ਸਥਿਤ ਹੈ। ਜਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਦਿੱਲੀ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ, ਉਹ ਇੱਥੇ ਕੀਰਤਪੁਰ ਸਾਹਿਬ, ਭਰਤਗੜ੍ਹ ਸਾਹਿਬ, ਕਾਬੁਲਪੁਰ ਆਦਿ ਦੁਆਰਾ ਆਏ ਸਨ। ਸੰਤ ਸੈਫ਼ ਅਲੀ ਖਾਂ ਗੁਰੂ ਸਾਹਿਬ ਦੇ ਬਹੁਤ ਪੈਰੋਕਾਰ ਸਨ। ਉਸ ਦੀ ਇੱਛਾ ਪੂਰੀ ਕਰਨ ਲਈ ਗੁਰੂ ਸਾਹਿਬ ਸੈਫਾਬਾਦ ਵਿੱਚ ਆਏ ( ਬਹਾਦੁਰ ਗੜ੍ਹ)। ਗੁਰੂ ਸਾਹਿਬ 3 ਮਹੀਨੇ ਲਈ ਇੱਥੇ ਠਹਿਰੇ ਸਨ। ਸੰਤ ਸੈਫ ਅਲੀ ਖਾਨ ਨੇ ਬੜ੍ਹੀ ਸ਼ਰਧਾ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਇੱਥੇ ਗੁਰੂ ਸਾਹਿਬ ਕੁਝ ਸਮੇਂ ਲਈ ਆਰਾਮ ਕੀਤਾ ਅਤੇ ਇੱਥੋਂ ਗੁਰੂ ਸਾਹਿਬ ਸਮਾਨਾ ਵੱਲ ਰਵਾਨਾ ਹੋਏ ਅਤੇ ਮੁਹੰਮਦ ਬਖਸ਼ੀਸ ਦੇ ਹਵੇਲੀ ਵਿਚ ਰਹੇ। ਉੱਥੇ ਤੋਂ ਗੁਰੂ ਸਾਹਿਬ ਚੀਕਾ ਵਾਇਆ ਕਰਹਾਲੀ, ਬਲਬੇੜਾ ਵੱਲ ਚਲੇ ਗਏ।
Gurdwara Moti Bagh Sahib
Gurudwara Moti Baag Sahib is situated in the Patiala City. When Shri Guru Teg Bahadur started his journey towards Delhi, he came here via Kiratpur Sahib, Bharatgarh Sahib, Roap Makar, Kabulpur etc. Saint Saif Ali Khan was great follower of Guru Sahib, To fulfill his wish Guru Sahib came to his Place Saifabad (Bahadur Garh). Guru Sahib stayed here for 3 Months. Saif Ali Khan Served Guru Sahib with great Devotion. In daytime Guru Sahib used to meditate on the Place inside the Qila(Fort) and used to come here in the nighttime. From here Guru Sahib left towards Samana, Guru Sahib took rest for some time this place. From here Guru Sahib left towards Samana and stayed in the Haveli of Muhamad Bakhsish. From there onwards Guru Sahib left towards Cheeka Via Karhali, Balbera.
ਮਾਤਾ ਕਾਲੀ ਦੇਵੀ ਮੰਦਿਰ
ਸ਼੍ਰੀ ਕਾਲੀ ਦੇਵੀ ਮੰਦਰ, ਪਟਿਆਲਾ ਵਿਖੇ ਮਾਤਾ ਕਾਲੀ ਦੀ ਮੂਰਤੀ ਦੀ ਸਥਾਪਨਾ 1936 ਵਿਚ ਪਟਿਆਲਾ ਦੇ ਸਿੱਖ ਸ਼ਾਸਕ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਸ਼੍ਰੀ ਕਾਲੀ ਦੇਵੀ ਮੰਦਿਰ ਇਕ ਮਾਤਰ ਹਿੰਦੂ ਮੰਦਿਰ ਹੈ ਜੋ ਕਿ ਮਾਤਾ ਕਾਲੀ ਨੂੰ ਸਮਰਪਿਤ ਹੈ। ਮਹਾਰਾਜਾ ਨੇ ਇਸ ਸ਼ਹਿਰ ਨੂੰ ਹੜ੍ਹ ਤੋਂ ਬਚਾਉਣ ਲਈ ਮੰਦਰ ਦਾ ਨਿਰਮਾਣ ਕੀਤਾ ਸੀ। ਇਹ ਮੰਦਰ ਸ਼ਾਹੀ ਘਰਾਣੇ ਵੱਲੋਂ ਕੋਲਕਾਤਾ ਤੋਂ ਸ੍ਰੀ ਕਾਲੀ ਮਾਤਾ ਦੀ ਜੋਤ ਲਿਆ ਕੇ ਬਣਾਇਆ ਗਿਆ। ਮੰਦਰ ਦੀ ਸੁੰਦਰ ਬਣਤਰ ਕਰਕੇ, ਇਸ ਨੂੰ ਇਕ ਰਾਸ਼ਟਰੀ ਸਮਾਰਕ ਐਲਾਨਿਆ ਗਿਆ ਹੈ। ਸ੍ਰੀ ਕਾਲੀ ਮਾਤਾ ਮੰਦਰ ਨਾ ਕੇਵਲ ਸ਼ਹਿਰ ਨਿਵਾਸੀਆਂ ਲਈ, ਸਗੋਂ ਆਸ ਪਾਸ ਪਿੰਡਾਂ ਤੋਂ ਇਲਾਵਾ ਦੂਰ ਦੂਰ ਦੇ ਲੋਕਾਂ ਲਈ ਪੂਜਣਯੋਗ ਸਥਾਨ ਹੈ। ਮਾਤਾ ਦੇ ਨਵਰਾਤਰਿਆਂ ਦੇ ਦੌਰਾਨ ਇਥੇ ਭਗਤਾਂ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ। ਰਾਜ ਰਾਜੇਸ਼ਵਰੀ ਦਾ ਇਕ ਬਹੁਤ ਪੁਰਾਣਾ ਮੰਦਰ ਵੀ ਇਸ ਕੰਪਲੈਕਸ ਦੇ ਕੇਂਦਰ ਵਿੱਚ ਸਥਿਤ ਹੈ। ਇਹ ਮੰਦਿਰ ਮਾਲ ਰੋਡ ਤੇ ਬਾਰਦਰੀ ਬਾਗ਼ ਦੇ ਸਾਹਮਣੇ ਸਥਿਤ ਹੈ। ਸ਼ਰਧਾਲੂ ਇਥੇ ਰਾਈ ਦੇ ਤੇਲ, ਦਾਲ (ਦਲੀਲ), ਮਿਠਾਈਆਂ, ਨਾਰੀਅਲ, ਚੂੜੀਆਂ ਅਤੇ ਚੂਨੀ, ਬੱਕਰੀਆਂ, ਮੁਰਗੀਆਂ ਅਤੇ ਸ਼ਰਾਬ ਮਾਤਾ ਦੇ ਚਰਨਾਂ ਵਿਚ ਪੇਸ਼ ਕਰਦੇ ਹਨ। ਔਸਤਨ ਅਨੁਮਾਨ ਵਜੋਂ, ਸ਼ਰਧਾਲੂ ਸਿਰਫ ਨਵਰਾਤਰਿਆਂ ਦੌਰਾਨ 60,000 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਚੜਾਉਂਦੇ ਹਨ, ਜੋ ਮੰਦਰ ਦੇ ਵਿਹੜੇ ਵਿੱਚ ਬਣੇ 'ਸ਼ਾਰਬ ਕੁੰਡ' ਵਿੱਚ ਜਾਂਦਾ ਹੈ।
Maa Kali Devi Mandir
The Murti of Maa kali at the Shri Kali Devi Temple, Patiala. The temple was commissioned by the Sikh ruler of Patiala, Maharaja Bhupinder Singh in 1936. Shri Kali Devi Temple is a Hindu temple dedicated to Maa Kaali. The temple was built by the Sikh ruler of the Patiala State, Maharaja Bhupinder Singh, who financed the building of the temple in his capital and oversaw its installation in 1936. Bhupinder Singh ruled the princely state of Patiala from 1900 to 1938. He brought the 6-ft statue of Divine Mother Kali and Paawan Jyoti from Bengal to Patiala and offered the first Bali (sacrifice) of a water buffalo to the temple. Because of the temple’s beautiful structure, it has been declared a national monument. This large complex attracts devotees, Hindu and Sikh, from distant places. A much older temple of Raj Rajeshwari is also situated in the centre of this complex. The temple is situated opposite the Baradari garden at Mall Road. Devotees offer mustard oil, daal (lentils), sweets, coconuts, bangles and chunnis, goats, hens and liquor to the Divine Mother here. As an average estimate, devotees offer more than 60,000 liquor bottles during Navratras alone, which goes into a 'Sharab Kund' built on the temple's premises.
Qila Mubarak complex
A gate of the Qila Mubarak in Patiala, built in the 18th century. The Qila Mubarak complex stands on a 10-acre ground in the heart of the city and contains the main palace or Qila Androon (literally, 'inner fort'), the guesthouse or Ran Baas and the Darbar Hall. Outside the Qila are the Darshani Gate, a Shiva temple, and bazaar shops which border the streets that run around the Qila and sell precious ornaments, colourful hand-woven fabrics, 'jootis' and bright 'Parandis'. It was the principal residence of the Patiala royals until the construction of Old Moti Bagh Palace. The entrance is through an imposing gate. The architectural style of the palace is a synthesis of late Mughal and Rajasthani. The complex has 10 courtyards along the north-south axis. Each courtyard is unique in size and character, some being broad, others very small and others mere slits in the fabric of building. Though the Androon is a single interconnected building, it is spoken of as a series of palaces. Each set of rooms makes a cluster around a courtyard, and each carries a name: Topkhana, Qila Mubarak, Sheesh Mahal, Treasury and Prison. Ten of the rooms are painted with frescoes or decorated intricately with mirror and gilt. In a tiny portion of the complex is a little British construction with Gothic arches, fireplaces made of marble and built-in toilets perched on the Mughal Rajasthani roof. Burj Baba Ala Singh has a fire smoldering ever since the time of Baba Ala Singh, along with a flame brought by him from Jwalaji. Every year its decorated beautifully for the Heritage Festival.
ਸ਼ੀਸ਼ ਮਹਿਲ
19 ਵੀਂ ਸਦੀ ਵਿਚ ਬਣੇ ਪੁਰਾਣੇ ਮੋਤੀ ਬਾਗ਼ ਮਹਿਲ ਦਾ ਇਕ ਹਿੱਸਾ ਮਸ਼ਹੂਰ ਸ਼ੀਸ਼ ਮਹਿਲ ਹੈ। ਜਿਸਦਾ ਸ਼ਾਬਦਿਕ ਅਰਥ "ਪੈਲਸ ਆਫ ਮਿਰਰ" ਹੈ। ਸ਼ੀਸ਼ ਮਹਿਲ ਪਟਿਆਲੇ ਦੀਆਂ ਪ੍ਰਮੁੱਖ ਵਿਰਾਸਤੀ ਇਮਾਰਤਾਂ ਵਿਚੋਂ ਇੱਕ ਹੈ। ਕਲਾ ਪ੍ਰੇਮੀ ਮਹਾਰਾਜਾ ਨਰਿੰਦਰ ਸਿੰਘ ਨੇ ਸ਼ੀਸ਼ ਮਹਿਲ ਦੇ ਲਈ ਕਸ਼ਮੀਰ ਅਤੇ ਰਾਜਸਥਾਨ ਤੋਂ ਪੇਂਟਰ ਬੁਲਵਾ ਕੇ ਸ਼ੀਸ਼ ਮਹਿਲ ਦੀਆਂ ਕੰਧਾਂ ਪੇਂਟ ਕਰਵਾਈਆਂ ਸਨ। ਮਹਿਲ ਵਿਚ ਭਾਰੀ ਗਿਣਤੀ ਵਿਚ ਨਕਾਸ਼ੀ, ਬਰਤਨ, ਫਰਨੀਚਰ ਅਤੇ ਚਿੱਤਰਕਾਰੀ ਆਦਿ ਉਪਲਬਧ ਹਨ। ਇਥੇ ਇੱਕ ਮੈਡਲ ਗੈਲਰੀ ਬਣੀ ਹੋਈ ਹੈ, ਜਿਸ ਵਿਚ ਵਿਰਾਸਤ ਨਾਲ ਸਬੰਧਿਤ ਸੈਂਕੜੇ ਮੈਡਲਾਂ ਅਤੇ ਹੋਰ ਪੁਰਾਤਨ ਸਿੱਕਿਆਂ ਦੀ ਕੁਲੈਕਸ਼ਨ ਮੌਜੂਦ ਹੈ। ਜਿਨ੍ਹਾਂ ਨੂੰ ਮਹਾਰਾਜਾ ਭੂਪਿੰਦਰ ਸਿੰਘ ਦੁਆਰਾ ਇਕੱਤਰ ਕੀਤਾ ਗਿਆ ਸੀ। ਸ਼ੀਸ਼ ਮਹਿਲ ਵਿਚ ਬਣੀ ਬਨਾਸਰ ਆਰਟ ਗੈਲਰੀ ਆਪਣੇ ਆਪ ਵਿਚ ਰਿਆਸਤ ਦੀ ਕਲਾ ਨੂੰ ਸੰਭਾਲ ਕੇ ਰੱਖਣ ਵਿਚ ਸਮਰੱਥ ਹੈ। ਮਹਿਲ ਦੇ ਸਾਹਮਣੇ ਇਕ ਝੀਲ ਸੁੰਦਰਤਾ ਵਿਚ ਵਾਧਾ ਕਰਦੀ ਹੈ। ਲਕਸ਼ਮਣ ਝੁੱਲਾ, ਜੋ ਕਿ ਝੀਲ ਦੇ ਉੱਪਰ ਬਣਿਆ ਹੋਇਆ ਹੈ, ਇੱਕ ਮਸ਼ਹੂਰ ਖਿੱਚ ਦਾ ਕੇਂਦਰ ਹੈ। ਇਹ ਲਛਮਣ ਝੂਲਾ ਸੈਲਾਨੀਆਂ ਨੂੰ ਇੱਕ ਵਾਰ ਹਰਿਦੁਆਰ ਦੀ ਯਾਦ ਦਿਵਾ ਦਿੰਦਾ ਹੈ। ਵਰਤਮਾਨ ਵਿੱਚ ਮੁੱਖ ਇਮਾਰਤ ਦੇ ਨਾਲ ਅਜਾਇਬ ਘਰ ਮੁਰੰਮਤ ਦੇ ਕਾਰਨ ਜਨਤਕ ਦੇਖਣ ਲਈ ਬੰਦ ਹੈ। ਪਰ, ਸੈਲਾਨੀ ਲਕਸ਼ਮਣ ਝੁਲਾ ਦੇ ਨਾਲ ਮਹਿਲ ਦੇ ਆਲੇ ਦੁਆਲੇ ਪਹੁੰਚ ਸਕਦੇ ਹਨ।
Sheesh Mahal
A part of the Old Moti Bagh Palace built in the 19th century by the Maharajas is the famous Sheesh Mahal, literally meaning the Palace of Mirrors. The mahal contains a large number of frescoes, most of which were made under His Highness Maharaja Narinder Singh. A lake in front of the palace adds to the beauty. Lakshman Jhula, a bridge built across the lake, is a famous attraction. A museum housing the largest collection of medals from the world collected by His Highness Maharaja Bhupinder Singh is here. Currently the museum along with the main building is closed for public viewing because of renovation. However, tourists can access the surroundings of the Mahal along with the Lakshman Jhula.
ਬਾਰਾਂਦਰੀ ਗਾਰਡਨਜ਼
ਰਾਜਿੰਦਰਾ ਕੋਠੀ, ਪਟਿਆਲਾ, ਜੋ ਬਾਰਾਂਦਾਰੀ ਗਾਰਡਨ ਵਿਚ ਸਥਿਤ ਹੈ, ਹੁਣ ਇਕ ਵਿਰਾਸਤੀ ਹੋਟਲ ਹੈ। ਬਾਰਾਂਦਾਰੀ ਗਾਰਡਨ ਪੁਰਾਣੇ ਪਟਿਆਲਾ ਸ਼ਹਿਰ ਦੇ ਉੱਤਰ ਵਿੱਚ, ਸ਼ੇਰਾਂਵਾਲਾ ਗੇਟ ਦੇ ਬਾਹਰ ਹੈ। ਇਹ ਬਾਗ ਮਹਾਰਾਜਾ ਰਾਜਿੰਦਰ ਸਿੰਘ ਦੇ ਰਾਜ ਸਮੇਂ ਸਥਾਪਿਤ ਕੀਤਾ ਗਿਆ ਸੀ। ਇਸ ਬਾਗ਼ ਦੇ ਕੰਪਲੈਕਸ ਵਿਚ ਸ਼ਾਨਦਾਰ ਕਲੋਨੀਅਲ ਇਮਾਰਤਾਂ, ਮਹਾਰਾਜਾ ਰਾਜਿੰਦਰ ਸਿੰਘ ਦੀ ਇਕ ਸੰਗਮਰਮਰ ਦੀ ਮੂਰਤੀ, ਅਤੇ ਦੁਰਲੱਭ ਦਰਖਤਾਂ, ਬੂਟੇ ਅਤੇ ਫੁੱਲਾਂ ਦੀ ਵਿਸ਼ਾਲ ਬਨਸਪਤੀ ਹੈ। ਸ਼ਾਹੀ ਘਰਾਣੇ ਵੱਲੋਂ ਦੁਨੀਆਂ ਦੇ ਕੋਨੇ- ਕੋਨੇ ਤੋਂ ਲਿਆ ਕੇ ਲਾਏ ਗਏ ਰੁੱਖ ਬੂਟੇ ਆਪਣਾ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ ਸਵੇਰੇ ਅਤੇ ਸ਼ਾਮ ਇਥੇ ਸੈਰ ਕਰਨ ਵਾਲਿਆਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਥੇ ਇਕ ਕ੍ਰਿਕੇਟ ਸਟੇਡੀਅਮ, ਇਕ ਸਕੇਟਿੰਗ ਰਿੰਕ ਹਾਲ ਅਤੇ ਰਾਜਿੰਦਰ ਕੋਠੀ ਆਦਿ ਵੀ ਸ਼ਾਹੀ ਨਿਵਾਸ ਵਜੋਂ ਬਣਾਇਆ ਗਿਆ ਸੀ। ਸਾਲ 2009 ਵਿੱਚ ਨਿਮਰਾਣਾ ਹੋਟਲ ਗਰੁੱਪ ਵੱਲੋਂ ਹੈਰੀਟੇਜ਼ ਹੋਟਲ ਖੋਲ੍ਹਿਆ ਗਿਆ। ਇਹ ਪੰਜਾਬ ਦਾ ਪਹਿਲਾ ਵਿਰਾਸਤੀ ਹੋਟਲ ਹੈ। ਬਾਰਾਂਦਰੀ ਦੇ ਨਾਲ ਪਟਿਆਲਾ ਦੀ ਵੱਖਰੀ ਹੀ ਪਹਿਚਾਣ ਹੈ।
Baradari Gardens
Rajindra Kothi, Patiala located in the Baradari Gardens, now a heritage hotel. The Baradari Gardens are in the north of old Patiala city, just outside Sheranwala Gate. The garden complex, set up during the reign of Maharaja Rajindera Singh, has extensive vegetation of rare trees, shrubs, and flowers dotted with impressive Colonial buildings and a marble statue of Maharaja Rajindera Singh. It was built as a royal residence with a cricket stadium, a skating rink and a small palace set in its heart named Rajindera Kothi. After extensive restoration it opened as a heritage hotel run by Neemrana Hotels group in 2009. It is Punjab's first heritage hotel. It is near Press Club Patiala. Press Club Patiala was established in 2006 and now headed by Parveen Komal, president.
ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ.ਐਸ.ਐਨ.ਆਈ.ਐੱਸ), ਪਟਿਆਲਾ
1961 ਵਿਚ ਸਥਾਪਿਤ, ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ.ਆਈ.ਐਸ.) ਪਟਿਆਲਾ ਦੇ ਸ਼ਾਹੀ ਸ਼ਹਿਰ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਖੇਡ ਸੰਸਥਾ ਹੈ। ਜਨਵਰੀ 1973 ਵਿਚ ਇੰਸਟੀਚਿਊਟ ਦਾ ਨਾਮ ਬਦਲ ਕੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਰੱਖਿਆ ਗਿਆ ਸੀ। ਇਹ ਸੰਸਥਾਨ ਮੋਤੀ ਬਾਗ ਪੈਲੇਸ ਵਿਖੇ ਖੁੱਲ੍ਹਿਆ ਹੋਇਆ ਹੈ ਜਿਸ ਨਾਲ ਇਸ ਮਹਿਲ ਦਾ ਹੁਣ ਦੋਹਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇੱਕ ਤਾਂ ਮਹਿਲ ਦੀ ਖੂਬਸੂਰਤੀ ਅਤੇ ਸ਼ਾਹੀ ਘਰਾਣੇ ਦੇ ਰਹਿਣ ਸਹਿਣ ਅਤੇ ਸ਼ਾਹੀ ਠਾਠ ਬਾਠ ਦੀ ਜਿਊਂਦੀ ਜਾਗਦੀ ਮਿਸਾਲ ਮਿਲਦੀ ਹੈ, ਉਥੇ ਅੰਤਰਾਸ਼ਟਰੀ ਪੱਧਰ ਦੇ ਖੇਡਾਂ ਦੇ ਮੈਦਾਨ ਆਪਣਾ ਵੱਖਰਾ ਹੀ ਨਜ਼ਾਰਾ ਬੰਨ੍ਹਦੇ ਹਨ। ਜਿਥੇ ਇਹ ਸੰਸਥਾ ਅੰਤਰਰਾਸ਼ਟਰੀ ਪੱਧਰ ਦੇ ਕੋਚ ਪੈਦਾ ਕਰਦੀ ਹੈ, ਉੱਥੇ ਦੇਸ਼ਾਂ ਵਿਦੇਸ਼ਾਂ ਵਿਚ ਭਾਰਤ ਦਾ ਨਾਮ ਚਮਕਾਉਣ ਵਾਲੇ ਖਿਡਾਰੀ ਵੀ ਅਭਿਆਸ ਕਰਦੇ ਹਨ। ਮੋਤੀ ਬਾਗ ਪੈਲੇਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ ਸੰਨ 1847 ਵਿਚ ਬਣਾਵਾਇਆ। ਇਹ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਤਰਜ਼ ‘ਤੇ ਬਣਾਇਆ ਗਿਆ ਸੀ। ਇਥੇ ਸਥਾਪਿਤ ਰਾਸ਼ਟਰੀ ਖੇਡ ਅਜਾਇਬਘਰ ਖਿੱਚ ਦਾ ਕੇਂਦਰ ਹੈ।
Netaji Subhash National Institute of Sports (NSNIS), Patiala
Founded in 1961, Netaji Subhas National Institute of Sports (NIS) is Asia's largest sports institute in princely city of Patiala. The institute was renamed as Netaji Subhas National Institute of Sports in January 1973. NIS is housed in the Old Moti Bagh palace of erstwhile royal family of Patiala, which was purchased by government of India after Indian Independence. Today, several sport memorabilia, like a hass (doughnut shaped exercise disc), weighing 95 kg, used by the Great Gama for squats, Major Dhyan Chand's gold medal, from 1928 Amsterdam Olympics, and PT Usha 1986 Seoul Asiad shoes, are housed at the National Institute of Sports Museum.
ਯਾਤਰੀ ਸਥਾਨ ਅਤੇ ਸਭਿਆਚਾਰ ਦੀਆਂ ਫੋਟੋਆਂ Photos of Tourist Places and Culture
ਸਿੱਖਿਆ Education
1947 ਵਿਚ ਭਾਰਤ ਦੀ ਆਜ਼ਾਦੀ ਤੋਂ ਲੈ ਕੇ ਪਟਿਆਲਾ ਪੰਜਾਬ ਰਾਜ ਵਿਚ ਇਕ ਮੁੱਖ ਸਿੱਖਿਆ ਕੇਂਦਰ ਵਜੋਂ ਉਭਰਿਆ ਹੈ। ਥਾਪਰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਖਾਲਸਾ ਕਾਲਜ, ਮਹਿੰਦਰਾ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਰਾਜਿੰਦਰਾ ਹਸਪਤਾਲ, ਸਰਕਾਰੀ ਮੈਡੀਕਲ ਕਾਲਜ, ਸਰਕਾਰੀ ਗਰਲਜ਼ ਕਾਲਜ ਅਤੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ,ਇਸ ਸ਼ਹਿਰ ਦੇ ਮੁੱਖ ਕਾਲਜਾਂ ਵਿਚੋਂ ਹਨ। ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾ, ਪਟਿਆਲਾ ਉੱਤਰੀ ਭਾਰਤ ਦਾ ਖੇਡ ਕੇਂਦਰ ਹੈ। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ, ਉੱਤਰੀ ਖੇਤਰ ਦਾ ਪਹਿਲਾ ਕੌਮੀ ਲਾਅ ਸਕੂਲ ਸੀ, ਜੋ ਪੰਜਾਬ ਸਰਕਾਰ ਐਕਟ 2006 ਦੇ ਤਹਿਤ ਸਥਾਪਤ ਕੀਤਾ ਗਿਆ ਸੀ। ਪਟਿਆਲਾ ਸ਼ਹਿਰ ਵਿਚ ਕਈ ਖੇਡ ਦੇ ਮੈਦਾਨ ਹਨ, ਜਿਨ੍ਹਾਂ ਵਿਚ ਲੋਅਰ ਮਾਲ ਰੋਡ 'ਤੇ ਸਥਿਤ ਪੋਲੋ ਗਰਾਉਂਡ ਖਾਸ ਹੈ। ਇਥੇ ਇਕ ਇਨਡੋਰ ਸਟੇਡੀਅਮ ਵੀ ਹੈ। ਹੋਰ ਖੇਡ ਸਹੂਲਤਾਂ ਵਿਚ ਯਾਦਵਿੰਦਰਾ ਖੇਡ ਸਟੇਡੀਅਮ ਵਿਚ ਐਥਲੇਟਿਕਸ, ਰਿੰਕ ਹਾਲ ਰੋਲਰ ਸਕੇਟਿੰਗ, ਧਰੁਵ ਪਾਂਡਵ ਕ੍ਰਿਕੇਟ ਸਟੇਡੀਅਮ ਦਾ ਘਰ ਹੈ।
Since Indian independence in 1947, Patiala has emerged as a major education centre in the state of Punjab. The city houses the Thapar University, Punjabi University, Rajiv Gandhi National University of Law, General Shivdev Singh Diwan Gurbachan Singh Khalsa College, Mohindra College, Multani Mal Modi College, Rajindra Hospital, Government Medical College, Patiala, Government College for Girls, and Govt. Bikram College of Commerce, one of the premier commerce colleges in northern India. Netaji Subhash National Institute of Sports, Patiala is a sports hub of north India. Rajiv Gandhi National University of Law, Patiala was the first national law school of north region established under Punjab Government Act of 2006. Patiala city has many playgrounds, including the Raja Bhalindra Sports Complex, more commonly known as Polo Ground on Lower Mall Road, which houses an indoor stadium. Other sports facilities include Yadavindra Sports Stadium for athletics, Rink Hall for roller skating, Dhruv Pandov Cricket Stadium for cricket and National Institute of Sports, Patiala.
Sporting venues and gardens Patiala is home to numerous inter-state sporting teams in tournaments. The city has facilities for cricket, swimming, shooting, skating and hockey. The city has stadiums such as Dhruv Pandove Ground, Raja Bhalinder Stadium and National Institute of Sports. The latest addition to sports is the state-of-the-art shotgun shooting ranges housing New Moti Bagh Gun Club at village Maine. Founded by the royal family of Patiala, these ranges are home to the Indian Shotgun Shooting team who routinely trains here. It has recently hosted the 2nd Asian Shotgun Championship.
ਵਿਦਿਅਕ ਸੰਸਥਾਨਾਂ ਦੀਆਂ ਫੋਟੋਆਂ Photos of Educational Institutes
ਜਨ-ਅੰਕੜੇ Demographics
ਧਰਮ Religion | ਪ੍ਰਤੀਸ਼ਤ Percent |
ਹਿੰਦੂ Hinduism | 57.22% |
ਸਿੱਖ Sikhism | 39.96% |
ਹੋਰ Others | 2.82% |
ਹਿੰਦੂ ਅਤੇ ਸਿੱਖ ਧਰਮ ਪਟਿਆਲਾ ਸ਼ਹਿਰ ਦੇ ਪ੍ਰਸਿੱਧ ਧਰਮ ਹਨ। ਮੁਸਲਮਾਨ, ਮਸੀਹੀ, ਜੈਨ ਅਤੇ ਬੋਧੀ ਘੱਟ ਗਿਣਤੀ ਵਿਚ ਹਨ। 2011 ਦੀ ਮਰਦਮਸ਼ੁਮਾਰੀ ਪਟਿਆਲਾ ਅਰਬਨ ਏਰੀਏ ਦੇ ਆਰਜ਼ੀ ਡਾਟੇ ਦੇ ਅਨੁਸਾਰ 446,246 ਦੀ ਆਬਾਦੀ ਸੀ ਅਤੇ ਪਟਿਆਲਾ ਸ਼ਹਿਰ 406,192 ਸੀ. ਮਰਦਾਂ ਦੀ ਆਬਾਦੀ ਦਾ 54% ਅਤੇ 46% ਔਰਤਾਂ ਹਨ. ਪਟਿਆਲਾ ਦੀ ਔਸਤਨ ਸਾਖਰਤਾ ਦਰ 86% ਹੈ, ਜੋ 64.9% ਦੇ ਰਾਸ਼ਟਰੀ ਔਸਤ ਨਾਲੋਂ ਵੱਧ ਹੈ. ਪਟਿਆਲਾ ਵਿਚ 10% ਜਨਸੰਖਿਆ 5 ਸਾਲ ਦੀ ਉਮਰ ਤੋਂ ਘੱਟ ਹੈ।
Hinduism and Sikhism are the prominent religions of Patiala City. Minorities are Muslims, Christians, Jains and Buddhists. As per provisional data of 2011 census Patiala UA had a population of 446,246 and Patiala city 406,192. Males constituted 54% of the population, and females 46%. Patiala had an average literacy rate of 86%, higher than the national average of 64.9%. In Patiala, 10% of the population was under 5 years of age.
ਪਟਿਆਲਾ ਦੇ ਸੱਭਿਆਚਾਰਕ ਪ੍ਰਤੀਕ Cultural Symbols Categorising Patiala
Patiala City
ਪਟਿਆਲਾ ਕਿਵੇਂ ਪਹੁੰਚ ਸਕਦੇ ਹਾਂ
ਬੱਸ ਰਾਹੀਂ
ਪਟਿਆਲਾ ਵਿੱਚ ਪੰਜਾਬ ਅਤੇ ਨੇੜਲੇ ਰਾਜਾਂ ਦੇ ਸ਼ਹਿਰਾਂ ਵਿੱਚ ਵਧੀਆ ਸੜਕੀ ਸੰਪਰਕ ਹੈ। ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਚੰਡੀਗੜ੍ਹ, ਅੰਬਾਲਾ ਅਤੇ ਦਿੱਲੀ ਵਰਗੇ ਸ਼ਹਿਰਾਂ ਦੀ ਪਟਿਆਲਾ ਨੂੰ ਅਤੇ ਪਟਿਆਲਾ ਤੋਂ ਬੱਸਾਂ ਦੀ ਨਿਰੰਤਰ ਸੇਵਾਵਾਂ ਉਪਲਬਧ ਹਨ। ਪੈਪਸੂ (ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ) ਹੁਣ ਪੀ.ਆਰ.ਟੀ.ਸੀ. (ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਪੰਜਾਬ ਰਾਜ ਅਤੇ ਉੱਤਰੀ ਭਾਰਤ ਵਿਚ ਵੱਧ ਤੋਂ ਵੱਧ ਬੱਸਾਂ ਦਾ ਸੰਚਾਲਨ ਕਰਦਾ ਹੈ। ਪਟਿਆਲਾ ਸ਼ਹਿਰ ਪੈਪਸੂ ਦੇ ਹੈੱਡਕੁਆਰਟਰ ਹੈ। ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਹੋਰ ਰਾਜਾਂ ਦੇ ਸ਼ਹਿਰਾਂ ਵਿਚ ਏ.ਸੀ ਵੋਲਵੋ, ਡੀਲਕਸ ਜਾਂ ਆਮ ਬੱਸਾਂ ਉਪਲਬਧ ਹਨ।
ਸੁਝਾਅ: ਪਟਿਆਲਾ ਵੱਲ ਨੂੰ ਜਾਣ ਵਾਲੀਆਂ ਸੜਕਾਂ ਵਧੀਆ ਢੰਗ ਨਾਲ ਬਣਾਈਆਂ ਹੋਈਆਂ ਹਨ। ਸਰਦੀ ਵਿੱਚ ਸ਼ਹਿਰ ਵਿਚ ਸੰਘਣੀ ਧੁੰਦ ਹੁੰਦੀ ਹੈ। ਉਸ ਸਮੇਂ ਗੱਡੀ ਚਲਾਉਂਦੇ ਹੋਏ ਸਭ ਤੋਂ ਵੱਧ ਧਿਆਨ ਦੀ ਲੋੜ ਹੁੰਦੀ ਹੈ।
ਰੇਲ ਦੁਆਰਾ
ਪਟਿਆਲਾ ਰੇਲਵੇ ਸਟੇਸ਼ਨ ਅੰਬਾਲਾ ਰੇਲਵੇ ਡਵੀਜ਼ਨ ਅਧੀਨ ਹੈ ਅਤੇ ਉੱਤਰੀ ਰੇਲਵੇ ਜ਼ੋਨ ਵਿਚ ਹੈ। ਰੇਲਵੇ ਸਟੇਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਰੇਲਗੱਡੀਆਂ ਨਹੀਂ ਹੁੰਦੀਆਂ ਹਨ। ਅੰਬਾਲਾ ਰੇਲਵੇ ਸਟੇਸ਼ਨ ਅਤੇ ਰਾਜਪੁਰਾ ਜੰਕਸ਼ਨ ਨੇੜਲੇ ਪ੍ਰਮੁੱਖ ਰੇਲਵੇ ਸਟੇਸ਼ਨ ਹਨ, ਜਿੰਨ੍ਹਾਂ ਵਿਚ ਦੇਸ਼ ਦੇ ਕਈ ਹਿੱਸਿਆਂ ਤੋਂ ਰੇਲਗੱਡੀਆਂ ਦਾ ਸਿੱਧਾ ਲਿੰਕ ਹੈ। ਅੰਬਾਲਾ ਰੇਲਵੇ ਸਟੇਸ਼ਨ ਅਤੇ ਰਾਜਪੁਰਾ ਜੰਕਸ਼ਨ ਭਾਰਤ ਦੇ ਹੋਰ ਹਿੱਸਿਆਂ ਨਾਲ ਬਿਹਤਰ ਸੰਪਰਕ ਹਨ। ਅੰਬਾਲਾ ਜਾਂ ਰਾਜਪੁਰਾ ਨੂੰ ਪਟਿਆਲਾ ਨਾਲ ਰੋਜ਼ਾਨਾ ਆਧਾਰ 'ਤੇ ਜੋੜਨ ਵਾਲੀਆਂ ਗੱਡੀਆਂ ਅੰਬਾਲਾ-ਬਠਿੰਡਾ ਪੈਸੇਂਜਰ ਐਕਸਪ੍ਰੈਸ, ਅੰਬਾਲਾ-ਪਟਿਆਲਾ ਪੈਸੇਂਜਰ ਐਕਸਪ੍ਰੈਸ ਵਰਗੀ ਯਾਤਰੀ ਗੱਡੀਆਂ ਹਨ।
ਸੁਝਾਅ: ਸ਼ਹਿਰ ਸਰਦੀਆਂ ਵਿੱਚ ਸੰਘਣੇ ਕੋਹਰੇ ਦਾ ਸਾਹਮਣਾ ਕਰਦਾ ਹੈ ਅਤੇ ਇਸ ਨਾਲ ਰੇਲ ਗੱਡੀਆਂ ਦਾ ਲੇਟ ਹੋਣਾ ਅਤੇ ਰੱਦ ਹੋਣਾ ਆਮ ਗੱਲ ਹੈ।
ਹਵਾਈ ਜਹਾਜ਼ ਦੁਆਰਾ
ਪਟਿਆਲਾ ਵਿੱਚ ਕੋਈ ਹਵਾਈ ਅੱਡਾ ਨਹੀਂ ਹੈ। ਚੰਡੀਗੜ੍ਹ/ ਮੁਹਾਲੀ ਅੰਤਰਦੇਸ਼ੀ ਹਵਾਈ ਅੱਡਾ ਹੀ ਹਵਾਈ ਯਾਤਰਾ ਲਈ ਵਰਤਿਆ ਜਾਂਦਾ ਹੈ। ਇਹ ਹਵਾਈ ਅੱਡਾ ਯੂਨੀਵਰਸਿਟੀ ਤੋਂ 63 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਚੰਡੀਗੜ੍ਹ ਹਵਾਈ ਅੱਡਾ ਤੋਂ ਕੁਝ ਭਾਰਤੀ ਸ਼ਹਿਰਾਂ ਲਈ ਉਡਾਨਾਂ ਹਨ। ਏਅਰ ਇੰਡੀਆ, ਏਅਰ ਏਸ਼ੀਆ, ਗੋ ਏਅਰ, ਇੰਡੀਗੋ, ਜੈਟ ਏਅਰਵੇਜ਼, ਸਪਾਈਸਜੈਟ, ਵਿਸਤਾਰਾ ਆਦਿ ਏਅਰਲਾਈਨ ਕੰਪਨੀਆਂ ਦਿੱਲੀ, ਮੁੰਬਈ, ਬੈਂਗਲੌਰ, ਸ਼੍ਰੀਨਗਰ, ਚੇਨਈ ਅਤੇ ਹੈਦਰਾਬਾਦ ਜਿਹੀਆਂ ਥਾਵਾਂ ਲਈ ਫਲਾਈਟਾਂ ਦੀ ਪੇਸ਼ਕਸ਼ ਕਰਦੀਆਂ ਹਨ।
ਪਟਿਆਲਾ ਦੇ ਨਜ਼ਦੀਕ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜੋ ਪਟਿਆਲਾ ਤੋਂ 243 ਕਿਲੋਮੀਟਰ ਦੂਰ ਸਥਿਤ ਹੈ। ਅੰਤਰਰਾਸ਼ਟਰੀ ਯਾਤਰੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪਹੁੰਚਣ ਲਈ ਚੰਡੀਗੜ੍ਹ ਤੋਂ ਉਡਾਣ ਕਰ ਸਕਦੇ ਹਨ। ਚੰਡੀਗੜ ਏਅਰਪੋਰਟ ਤੋਂ ਪਟਿਆਲਾ ਸ਼ਹਿਰ ਲਈ ਵੱਖ-ਵੱਖ ਕੈਬ ਸੇਵਾਵਾਂ ਵੀ ਉਪਲਬਧ ਹਨ। ਪੈਪਸੂ ਟ੍ਰਾਂਸਪੋਰਟ ਨੇ ਦਿੱਲੀ ਹਵਾਈ ਸੇਵਾ ਲਈ ਪਟਿਆਲਾ ਤੋਂ ਸਿੱਧੀਆਂ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਹਨ।
ਸੁਝਾਅ: ਦਿੱਲੀ ਅਤੇ ਚੰਡੀਗੜ ਦੇ ਸ਼ਹਿਰਾਂ ਵਿਚ ਸਰਦੀਆਂ ਵਿਚ ਸੰਘਣੀ ਧੁੰਦ ਦਾ ਤਜ਼ਰਬਾ ਹੁੰਦਾ ਹੈ ਅਤੇ ਇਹ ਉਡਾਣਾਂ ਨੂੰ ਦੇਰੀ ਅਤੇ ਰੱਦ ਕਰਨ ਦਾ ਕਾਰਨ ਬਣਦਾ ਹੈ.
How to reach Patiala
By Bus
- Patiala has good road connectivity to cities of Punjab and nearby states.
- Cities like Amritsar, Ludhiana, Jalandhar, Chandigarh, Ambala and Delhi have frequent buses plying to and from Patiala.
- The PEPSU (Patiala and East Punjab States Union) now PRTC (Punjab Road Transport Corporation) operates maximum buses in Punjab state and most of North India.
- The city of Patiala is the headquarters of PEPSU.
- There are AC Volvo, deluxe and ordinary buses available of PEPSU for all cities of Punjab and other state cities.
- Journey Suggestion: The roads leading to Patiala are well maintained, so one need not worry about it when driving in this part of the country. The city experiences dense fog in winters with dismal visibility, needs utmost care while driving.
By Train
- The Patiala Railway Station is under the Ambala Railway division and in the Northern Railway Zone.
- The railway station doesn’t have a large number of trains as Ambala Railway Station nearby is a major railway junction with trains from many parts of the country halting here.
- Some of the trains here are Jammu Tawi -Bhatinda Express, Mumbai CST- Bhatinda Express, Varanasi- Bhatinda Express, Delhi- Fazilka Intercity Express and Shri Ganga Nagar- Haridwar Intercity Express.
- Ambala Railway Station and Rajpura Junction has better connectivity with other parts of India.
- Trains connecting Ambala or Rajpura to Patiala on a daily basis are passenger trains like Ambala- Bhatinda Passenger Express, Ambala-Patiala Passenger Express.
- Journey Suggestion: The city experiences dense fog in winters and that causes delay and cancellation of trains.
By Air
- Patiala does not have an airport of its own, Chandigarh Airport is used for air travel.
- Nearest Airport: Nearest domestic airport from Patiala is Chandigarh Airport, located at a distance of 63km. The Chandigarh airport is a domestic airport and has flights to some Indian cities. The airline companies offering their services include Air India, Air Asia India, Go Air, IndiGo, Jet Airways, SpiceJet, Vistara. These companies offer flights to destinations like Delhi, Mumbai, Bangalore, Srinagar, Chennai and Hyderabad.
- The international airport nearest to Patiala is Indira Gandhi International Airport in Delhi, located at 243 km from Patiala. International travellers can reach Indira Gandhi International Airport in Delhi and board a flight for Chandigarh from there also.
- There are various cab services available by private travels companies from Chandigarh airport to Patiala city.
- The PEPSU road transport corporation has started direct buses from Patiala to Delhi airport for ease of commuting.
- Journey Suggestion: The cities of Delhi and Chandigarh experience dense fog in winters and that causes delay and cancellation of flights.
ਜਾਣਕਾਰੀ ਦਾ ਸ੍ਰੋਤ Sources of information
ਪਟਿਆਲਾ ਸਿਟੀ ਬਾਰੇ ਵਿਸਤ੍ਰਿਤ ਵੇਰਵਿਆਂ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਦੇਖੋ
Please refer to the following links for elaborated details about Patiala City